ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿਚ ਝਗਡੋਲੀ ਨਹਿਰ ਨੇੜੇ ਇਕ ਕਾਰ ਅਤੇ ਨਿੱਜੀ ਬੱਸ ਵਿਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਵਿਚ ਮਰਨ ਵਾਲੇ ਲੋਕ ਇਕੋ ਪਰਿਵਾਰ ਨਾਲ ਸਬੰਧਤ ਸਨ।ਮ੍ਰਿਤਕਾਂ ਵਿਚ ਤਿੰਨ ਭਰਾ ਅਤੇ ਉਨ੍ਹਾਂ ਦੀ ਭੈਣ ਸ਼ਾਮਲ ਹੈ। ਇਹ ਲੋਕ ਮਹਿੰਦਰਗੜ੍ਹ ਵਿੱਚ ਆਪਣੇ ਛੋਟੇ ਭਰਾ ਲਈ ਲੜਕੀ ਨੂੰ ਵੇਖ ਕੇ ਫਰੀਦਾਬਾਦ ਵਿੱਚ ਆਪਣੇ ਘਰ ਵਾਪਸ ਪਰਤ ਰਹੀ ਸਨ। ਰਸਤੇ ਵਿਚ ਉਨ੍ਹਾਂ ਦੀ ਕਾਰ ਬੱਸ ਨਾਲ ਟਕਰਾ ਗਈ। ਤਿੰਨ ਦੀ ਮੌਕੇ ਉਤੇ ਹੀ ਮੌਤ ਹੋ ਗਈ।, ਜਦੋਂਕਿ ਇਕ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਰਾਜਬੀਰ ਸਿੰਘ ਐਸਐਚਓ ਸਦਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਸੈਕਟਰ 19, ਫਰੀਦਾਬਾਦ ਦੇ ਵਸਨੀਕ ਇੱਕ ਹੀ ਪਰਿਵਾਰ ਨਾਲ ਸਬੰਧਤ ਚਾਰ ਜਣਿਆਂ ਦੀ ਮੌਤ ਹੋ ਗਈ ਹੈ।
ਇਸ ਹਾਦਸੇ ਵਿੱਚ ਸਾਰੇ ਤਿੰਨੇ ਭਰਾ ਅਤੇ ਉਨ੍ਹਾਂ ਦੀਆਂ ਭੈਣਾਂ ਮਾਰੇ ਗਏ। ਪ੍ਰਾਈਵੇਟ ਬੱਸ ਰੇਵਾੜੀ ਤੋਂ ਮਹਿੰਦਰਗੜ੍ਹ ਆ ਰਹੀ ਸੀ ਅਤੇ ਕਾਰ ਮਹਿੰਦਰਗੜ੍ਹ ਤੋਂ ਰੇਵਾੜੀ ਵੱਲ ਜਾ ਰਹੀ ਸੀ। ਚਾਰਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।