ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਮਾਰਟ ਵਿਲੇਜ ਮੁੁਹਿੰਮ (ਐਸ.ਵੀ.ਸੀ.) ਦੇ ਦੂਜੇ ਪੜਾਅ ਤਹਿਤ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਾਰੇ 22 ਜ਼ਿਲਿਆਂ ਦੀਆਂ 13,265 ਪੰਚਾਇਤਾਂ ਨੂੰ 3445.14 ਕਰੋੜ ਰੁੁਪਏ ਦੇ ਫੰਡ ਜਾਰੀ ਕੀਤੇ ਹਨ। ਇਸ ਵਿਚੋਂ ਐਸ.ਵੀ.ਸੀ. ਤਹਿਤ 1603.83 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜਦਕਿ 14ਵੇਂ ਵਿੱਤ ਕਮਿਸ਼ਨ ਅਧੀਨ 1539.91 ਕਰੋੜ ਰੁੁਪਏ ਅਲਾਟ ਕੀਤੇ ਗਏ ਹਨ ਅਤੇ 15ਵੇਂ ਵਿੱਤ ਕਮਿਸ਼ਨ ਤਹਿਤ 301.4 ਕਰੋੜ ਰੁੁਪਏ ਦੀ ਵੰਡ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਪੇਂਡੂ ਖੇਤਰਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮੌਜੂਦਾ ਬੁੁਨਿਆਦੀ ਦੀ ਅਪਗ੍ਰੇਡੇਸ਼ਨ ਲਈ ਐਸ.ਵੀ.ਸੀ. ਦੇ ਦੂਜੇ ਪੜਾਅ ਦੌਰਾਨ 2775 ਕਰੋੜ ਰੁਪਏ ਦੀ ਲਾਗਤ ਨਾਲ 48,910 ਦੇ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ। ।

ਜ਼ਿਲਾ ਪੱਧਰ ਤੇ ਫੰਡਾਂ ਦੀ ਵੰਡ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁੁਲਾਰੇ ਨੇ ਦੱਸਿਆ ਕਿ ਵਿੱਚ ਸਭ ਤੋਂ ਵੱਧ (1405) ਪੰਚਾਇਤਾਂ ਵਾਲੇ ਹੁੁਸ਼ਿਆਰਪੁੁਰ ਜ਼ਿਲੇ ਨੂੰ 246.01 ਕਰੋੜ ਰੁਪਏ ਅਤੇ 1279 ਪੰਚਾਇਤਾਂ ਵਾਲੇ ਗੁਰਦਾਸਪੁਰ ਜ਼ਿਲੇ ਨੂੰ 435.88 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਇਸੇ ਤਰਾਂ 1038 ਪੰਚਾਇਤਾਂ ਵਾਲੇ ਪਟਿਆਲਾ ਜ਼ਿਲੇ ਨੂੰ 150.39 ਕਰੋੜ ਰੁੁਪਏ ਅਤੇ 941 ਪੰਚਾਇਤਾਂ ਵਾਲੇ ਲੁੁਧਿਆਣਾ ਜ਼ਿਲੇ ਨੂੰ 231.58 ਕਰੋੜ ਰੁੁਪਏ ਅਲਾਟ ਕੀਤੇ ਗਏ ਹਨ।ਇਸੇ ਤਰਾਂ ਜਲੰਧਰ(898 ਪੰਚਾਇਤਾਂ) ਨੂੰ 172.94 ਕਰੋੜ ਰੁਪਏ ਜਦਕਿ ਕੁੱਲ 860 ਪੰਚਾਇਤਾਂ ਵਾਲੇ ਅੰਮਿ੍ਰਤਸਰ ਜ਼ਿਲੇ ਨੂੰ 191.24 ਕਰੋੜ ਰੁਪਏ ਰੱਖੇ ਗਏ ਹਨ।

ਇਸੇ ਤਰਾਂ ਫਿਰੋਜ਼ਪੁੁਰ ਜ਼ਿਲੇ ਵਿਚ ਪੈਂਦੀਆਂ 838 ਪੰਚਾਇਤਾਂ ਲਈ 134.8 ਕਰੋੜ ਰੁੁਪਏ ਮੁੁਹੱਈਆ ਕਰਵਾਏ ਗਏ ਹਨ ਜਦਕਿ ਰੂਪਨਗਰ ਦੀਆਂ 611 ਪੰਚਾਇਤਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ 100.71 ਕਰੋੜ ਰੁੁਪਏ ਖਰਚੇ ਜਾਣਗੇ। ਇਸ ਤੋਂ ਇਲਾਵਾ ਵੱਖ ਵੱਖ ਵਿਕਾਸ ਕਾਰਜਾਂ ਲਈ ਜ਼ਿਲਾ ਸੰਗਰੂਰ ਦੀਆਂ 600 ਪੰਚਾਇਤਾਂ ਲਈ 204.36 ਕਰੋੜ ਰੁੁਪਏ ਰੱਖੇ ਗਏ ਹਨ, ਤਰਨਤਾਰਨ ਦੀਆਂ 573 ਪੰਚਾਇਤਾਂ ਲਈ 200.85 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਹੈ।ਇਸੇ ਤਰਾਂ ਕਪੂਰਥਲਾ (546 ਪੰਚਾਇਤਾਂ) ਨੂੰ ਵਿਕਾਸ ਪ੍ਰਾਜੈਕਟਾਂ ਲਈ 95.66 ਕਰੋੜ ਰੁੁਪਏ , ਐਸ.ਬੀ.ਐਸ. ਨਗਰ ਵਿੱਚ 466 ਪੰਚਾਇਤਾਂ ਲਈ 126.88 ਕਰੋੜ ਰੁੁਪਏ,ਫਾਜ਼ਿਲਕਾ ਦੀਆਂ 434 ਪੰਚਾਇਤਾਂ ਨੂੰੰ 138.86 ਕਰੋੜ ਰੁੁਪਏ, ਪਠਾਨਕੋਟ( 421 ਪੰਚਾਇਤਾਂ) ਨੂੰ 89.55 ਕਰੋੜ, ਫਤਹਿਗੜ ਸਾਹਿਬ(428 ਪੰਚਾਇਤਾਂ) ਲਈ 74.15 ਕਰੋੜ ਰੁਪਏ, ਐੱਸ.ਏ.ਐੱਸ. ਨਗਰ ਵਿਚ 341 ਪੰਚਾਇਤਾਂ ਦੇ ਵਿਕਾਸ ਲਈ 120.63 ਕਰੋੜ, ਮੋਗਾ (340 ਪੰਚਾਇਤਾਂ) ਲਈ 140.27 ਕਰੋੜ ਰੁਪਏ ਅਤੇ 314 ਪੰਚਾਇਤਾਂ ਵਾਲੇ ਬਠਿੰਡਾ ਜ਼ਿਲੇ ਲਈ 182.86 ਕਰੋੜ ਰੁੁਪਏ ਦੇ ਫੰਡ ਮੁੁਹੱਈਆ ਕਰਵਾਏ ਗਏ ਹਨ।

ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਮੁੁਕਤਸਰ ਸਾਹਿਬ ਦੀਆਂ 269 ਪੰਚਾਇਤਾਂ ਦੇ ਵਿਕਾਸ ਲਈ 131.65 ਕਰੋੜ ਰੁਪਏ, ਮਾਨਸਾ ਵਿੱਚ 245 ਪੰਚਾਇਤਾਂ ਦੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ / ਯੋਜਨਾਵਾਂ ਲਈ 112.3 ਕਰੋੜ ਅਲਾਟ ਕੀਤੇ ਗਏ ਹਨ। ਇਸੇ ਤਰਾਂ ਫਰੀਦਕੋਟ ਦੀਆਂ 243 ਪੰਚਾਇਤਾਂ ਲਈ 95.56 ਕਰੋੜ ਰੁੁਪਏ ਉਪਲਬਧ ਕਰਵਾਏ ਗਏ ਹਨ ਜਦੋਂ ਕਿ ਬਰਨਾਲਾ ਜ਼ਿਲੇ ਦੇ ਅਧਿਕਾਰ ਖੇਤਰ ਵਿੱਚ ਪੈਂਦੀਆਂ 175 ਪੰਚਾਇਤਾਂ ਵਿੱਚ 68.01 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ।

ਦੱਸਣਯੋਗ ਹੈ ਕਿ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਹਿਲੇ ਪੜਾਅ ਦੇ ਸਫਲਤਾਪੂਰਵਕ ਲਾਗੂ ਹੋਣ ਤੋਂ ਬਾਅਦ 17 ਅਕਤੂਬਰ,2020 ਨੂੰ ਐਸ.ਵੀ.ਸੀ. ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਕਿ ਸਾਲ 2019 ਵਿਚ ਕੁੱਲ 835 ਕਰੋੜ ਰੁੁਪਏ ਦੀ ਲਾਗਤ ਵਾਲੇ 19,132 ਕੰਮਾਂ ਲਈ ਚਲਾਈ ਗਈ ਸੀ। ਸਮਾਰਟ ਵਿਲੇਜ ਮੁਹਿੰਮ ਦੇ ਪਹਿਲੇ ਪੜਾਅ ਵਿਚ ਤਲਾਬਾਂ ਦਾ ਨਵੀਨੀਕਰਨ, ਸਟ੍ਰੀਟ ਲਾਈਟਾਂ, ਪਾਰਕ, ਜਿਮਨੇਜ਼ੀਅਮ, ਕਮਿਊਨਿਟੀ ਹਾਲ, ਪੀਣ ਵਾਲੇ ਸਾਫ ਪਾਣੀ ਦੀ ਸਪਲਾਈ, ਮਾਡਲ ਆਂਗਣਵਾੜੀ ਕੇਂਦਰ, ਸਮਾਰਟ ਸਕੂਲ ਅਤੇ ਸਾਲਿਡ ਵੇਸਟ ਮੈਨੇਜਮੈਂਟ ਆਦਿ ਸ਼ਾਮਲ ਹਨ।ਇਸ ਤਰਾਂ ਸੁਖਾਵਾਂ ਮਾਹੌਲ ਮੁਹੱਈਆ ਕਰਵਾਕੇ ਪੰਜਾਬ ਦੇ ਪਿੰਡਾਂ ਨੂੰ ਆਤਮ-ਨਿਰਭਰ ਬਣਾਇਆ ਜਾ ਸਕੇਗਾ।

In a bid to ensure holistic development of villages under phase-2 of Smart Village Campaign (SVC), the Punjab Government has allotted funds to the tune of Rs. 3445.14 crore at the disposal of 13,265 panchayats in all the 22 districts across the state. Out of this, Rs. 1603.83 crore have been released under the SVC while Rs. 1539.91 crore have been allocated under 14th Finance Commission with allocation of Rs.301.4 crore made under the 15th Finance Commission.

Pertinently, 48,910 development works are being taken up during the second phase of SVC at a total cost of Rs. 2775 crore for up-gradation of the existing infrastructure to ensure overall development in the rural areas with a thrust on ‘inclusive’ growth.

Giving the district-wise allocation of funds, an official spokesperson of the Punjab government said that in Hoshiarpur district having highest number of panchayats (1405) funds to the tune of Rs. 246.01 crore have been provided, followed by Gurdaspur district with 1279 panchayats where a sum of Rs. 435.88 crore has been released. Likewise, in Patiala with 1038 panchayats funds to the extent of Rs. 150.39 crore have been made available, in Ludhiana with 941 panchayats Rs. 231.58 crore have been allocated, in Jalandhar having next highest number of panchayats at 898 funds to the tune of Rs. 172.94 have been released while in Amritsar Rs. 191.24 crore have been placed at the disposal of 860 panchayats.

Similarly, Rs. 134.8 crore have been provided for the 838 panchayats falling in the Ferozepur district while the basic infrastructure in 611 panchayats of Rupnagar would be spruced up at a cost of Rs. 100.71 crore. Besides, another Rs.204.36 crore has been placed at the disposal of 600 panchayats in Sangrur district for execution of various development works, in Tarn Taran having 573 panchayats funds to the extent of Rs. 200.85 crore have been released, in 546 panchayats of Kapurthala Rs. 95.66 crore have been allocated for development projects, in SBS Nagar with 466 panchayats Rs. 126.88 crore, in Fazilka having 434 panchayats Rs. 138.86 crore, in Pathankot having 421 panchayats Rs. 89.55 crore, in Fatehgarh Sahib comprising 428 panchayats Rs. 74.15 crore, in S.A.S. Nagar comprising 341 panchayats funds worth Rs. 120.63 crore, in Moga having 340 panchayats Rs. 140.27 crore and in Bathinda with 314 panchayats 182.86 crore worth funds have been provided.

In Sri Muktsar Sahib district Rs. 131.65 crore have been allotted for development works in 269 panchayats, in Mansa Rs. 112.3 crore have been released for different development projects/schemes in 245 panchayats, in Faridkot Rs. 95.56 crore have been made available for 243 panchayats while 175 panchayats within the jurisdiction of Barnala district would carry out development works at a cost of Rs. 68.01 crore, the spokesperson added.

Notably, the second phase of SVC was launched by Chief Minister Captain Amarinder Singh on October 17, 2020 after successful implementation of its first phase, which was launched in 2019 for the execution of 19,132 works at a cost of Rs. 835 crore. The first phase of SVC included works like; Renovation of Ponds, Street lights, Parks, Gymnasiums, Community Halls, Drinking Water Supply, Model Anganwadi Centres, Smart Schools and Solid Waste Management thus making villages in Punjab self sustaining by providing enabling environment.