ਪੰਜਾਬ ਸਰਕਾਰ ਵੱਲੋਂ ਸਮੂਹ ਸਰਕਾਰੀ ਅਤੇ ਪ੍ਰਾਇਵੇਟ ਯੂਨੀਵਰਸਿਟੀਆਂ ਸਮੇਤ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਕਾਲਜ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਤਹਿਤ 21 ਜਨਵਰੀ ਤੋਂ ਮੁੜ ਪੂਰਨ ਰੂਪ ਵਿਚ ਖੋਲਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਉੱਚੇਰੀ ਸਿੱਖਿਆ ਵਿਭਾਗ ਵਲੌਂ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਯੁਨੀਵਰਸਿਟੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

ਸਰਕਾਰ ਵਲੋਂ ਨਿਰਧਾਰਤ ਕੀਤੀਆਂ ਗਈਆਂ ਸ਼ਰਤਾਂ ਅਨੁਸਾਰ ਵਿਦਿਅਕ ਸੰਸਥਾਵਾਂ ਵਲੋਂ ਵਿਦਿਆਰਥੀਆਂ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਆਫ-ਲਾਈਨ ਅਤੇ ਆਨ-ਲਾਈਨ ਦੋਨੋਂ ਮਾਧਿਅਮ ਰਾਹੀਂ ਪੜਾਈ ਕਰਵਾਈ ਜਾਵੇ ਅਤੇ ਸਮੈਸਟਰ/ਸਲਾਨਾ ਪ੍ਰੀਖਿਆਵਾਂ ਆਫ-ਲਾਈਨ ਮਾਧਿਅਮ ਰਾਹੀਂ ਹੀ ਕੰਡਕਟ ਕਰਵਾਈਆਂ ਜਾਣ। ਇਸ ਦੇ ਨਾਲ ਹੀ ਦਿਵਿਆਰਥੀਆਂ ਨੂੰ ਆਪਣੀ ਮਰਜ਼ੀ ਮੁਤਾਬਕ ਕਲਾਸਾਂ ਲਗਾਉਣ ਦੀ ਖੁੱਲ ਹੋਵੇਗੀ ਅਤੇ ਉਹਨਾਂ ’ਤੇ ਕਲਾਸਾਂ ਲਗਾਉਣ ਸਬੰਧੀ ਕਿਸੇ ਪ੍ਰਕਾਰ ਦਾ ਦਬਾਅ ਨਹੀਂ ਬਣਾਇਆ ਜਾਵੇਗਾ।

ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾਂ ਕਰਦੇ ਹੋਏ ਹਾਸਟਲ ਖੋਲੇ ਜਾਣ। ਹਾਸਟਲ ਦਾ ਕਮਰਾ ਪ੍ਰਤੀ ਵਿਦਿਆਰਥੀ ਜਾਂ ਕਮਰੇ ਦੇ ਸਾਇਜ਼ ਅਨੁਸਾਰ ਲੋੜੀਂਦੀ ਡਿਸਟੈਂਸਿੰਗ/ਵਿਦਿਆਰਥੀਆਂ ਦੀ ਸੇਫਟੀ ਨੂੰ ਧਿਆਨ ਵਿਚ ਰੱਖਦੇ ਹੋਏ ਅਲਾਟ ਕੀਤਾ ਜਾਵੇ ਅਤੇ ਅਲਾਟਮੈਂਟ ਸਮੇਂ ਤਰਜੀਹ ਫਾਇਨਲ ਸਾਲ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਵੇ। ਉਨਾਂ ਅੱਗੇ ਦੱਸਿਆ ਕਿ ਵਿਦਿਅਕ ਸੰਸਥਾਵਾਂ ਵਿਚ ਮੈਸ/ਕੰਟੀਨ ਆਦਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਮੁਕੰਮਲ ਸੁਰੱਖਿਆ ਸਾਵਧਾਨੀਆਂ ਵਰਤਦੇ ਹੋਏ ਲੋੜ ਅਨੁਸਾਰ/ਪੂਰਨ ਰੂਪ ਵਿਚ ਖੋਲੇ ਜਾਣ।

ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦੀ ਸੇਫਟੀ ਦੇ ਮੱਦੇਨਜ਼ਰ ਯੂਨੀਵਰਸਿਟੀਆਂ ਅਤੇ ਕਾਲਜਾਂ ਵਲੋਂ ਕੇਂਦਰ ਸਰਕਾਰ/ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ’ਤੇ ਜਾਰੀ ਹਦਾਇਤਾਂ ਤੇ ਉਚੇਰੀ ਸਿੱਖਿਆ ਵਿਭਾਗ ਵਲੋਂ ਕੋਵਿਡ-19 ਦੇ ਚਲਦੇ ਯੂਨੀਵਰਸਿਟੀਆਂ/ਕਾਲਜ਼ ਮੁੜ ਖੋਲਣ ਸਬੰਧੀ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।   The Punjab Government has decided to reopen all the government, aided and non-aided colleges including all the government and private universities from January 21. All the higher educational institutes have to follow the guidelines issued by the Punjab Government regarding Covid-19 from time to time.  The Higher Education Department, Punjab has issued a detailed letter to all the universities and colleges in this regard.

As per the guidelines issued by the government, in the interest of the students, the educational institutions should conduct classes through both offline and online medium and conduct the semester / annual examinations through offline medium only. At the same time students would be allowed to take classes as per their choice and no institute should compel the students to attend the classes physically.

Hostels should be opened in the universities and colleges following the instructions of Covid-19. Hostel rooms should be allotted per student or according to the size of the room keeping in view the required distance / safety of the students and priority should be given to final year students at the time of allotment. The mess / canteens etc. in the educational institutions should be opened as per the instructions of the health department taking all necessary safety measures.

The spokesperson further said that it’s mandatory for all the Universities and Colleges to ensure compliance of all the guidelines/instructions issued by the Punjab Government, Centre Government and the Higher Education Department regarding Covid-19 from time to time in view of the safety of the students