ਜਲੰਧਰ:-♂ ਕੋਰੋਨਾ ਵਾਇਰਸ ਕਰਕੇ ਮਿਤੀ 23 ਮਾਰਚ 2020 ਤੋਂ ਬੰਦ ਚੱਲ ਰਹੇ ਕਾਲਜ ਤੇ ਯੂਨੀਵਰਸਿਟੀ ਖੋਲ੍ਹਣ ਦੀ ਸਰਕਾਰ ਨੇ ਇਜਾਜਤ ਦੇ ਦਿੱਤੀ ਹੈ। ਪੰਜਾਬ ਸਰਕਾਰ ਦੁਆਰਾ ਆਦੇਸ਼ ਦਿੱਤੇ ਗਏ ਹੈ ਕਿ 16 ਨਵੰਬਰ ਤੋਂ ਯੂਨੀਵਰਸਿਟੀ-ਕਾਲਜ ਖੁੱਲ੍ਹੇ ਸਕਣਗੇ।

        ਸੂਬੇ ਵਿਚ ਕੋਰੋਨਾ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਕਾਲਜ ਅਤੇ ਯੂਨੀਵਰਸਿਟੀਆ ਬੰਦ ਹਨ।  ਸਾਰੇ ਵਿਦਿਆਰਥੀ ਆਨਲਾਈਨ ਹੀ ਪੜ੍ਹਾਈ ਕਰ ਰਹੇ ਹਨ। ਯੂਨੀਵਰਸਿਟੀ-ਕਾਲਜ ਦੇ ਪ੍ਰਬੰਧਕਾਂ ਤੇ ਵਿਦਿਆਰਥੀ ਨੂੰ ਕੋਰੋਨਾ ਸੰਬੰਧੀ ਸਾਰੇ ਨਿਯਮਾਂ ਦੇ ਪਾਲਣਾ ਕਰਨੀ ਹੋਵੇਗੀ। ਨਿਯਮਾਂ ਦੀ ਪਾਲਣਾ ਕਰਨ ਦੀ ਜਿੰਮੇਵਾਰੀ ਯੂਨੀਵਰਸਿਟੀ-ਕਾਲਜ ਪ੍ਰਬੰਧ ਹੋਵੇਗੀ। ਕਾਲਜ ਵਿਚ ਕੰਟੀਨ ਉੱਤੇ ਖਾਣ-ਪੀਣ ਦੇ ਸਾਮਾਨ ਬਾਰੇ ਖਾਸ ਧਿਆਨ ਰੱਖਣਾ ਹੋਵੇਗਾ। ਫੀਸ ਕਾਊਂਟਰ ਫਿਲਹਾਲ ਬੰਦ ਰਹਿਣਗੇ।