ਬਠਿੰਡਾ:- ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਚ ਥੈਲੇਸੀਮੀਆ ਮਰੀਜ਼ ਨੂੰ HIV ਪ੍ਰਭਾਵਿਤ ਵਿਅਕਤੀ ਦਾ ਖੂਨ ਚੜ੍ਹਾ ਦਿੱਤਾ।

ਗਲਤ ਖੂਨ ਚੜਾਉਣ ਤੇ ਸਿਵਲ ਹਸਪਤਾਲ ਦੇ ਸਬੰਧਿਤ ਕਰਮਚਾਰੀਆਂ ਨੂੰ ਸੈਂਸਪੈਡ ਕਰ ਦਿੱਤਾ ਗਿਆ ਹੈ। ਹਸਪਤਾਲ ਦੇ ਕਰਮਚਾਰੀਆਂ ਨੇ ਖੂਨਦਾਨੀ ਕੋਲੋਂ ਖੂਨ ਲੈਣ ਤੋਂ ਬਾਅਦ ਖੂਨ ਦੀ ਜਾਂਚ ਨਹੀਂ ਕੀਤੀ ਸੀ , ਸਿੱਧਾ ਹੀ ਥੈਲੇਸੀਮੀਆ ਮਰੀਜ਼ ਨੂੰ ਖੂਨ ਚੜਾ ਦਿੱਤਾ ਸੀ।  ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆ ਕਮੇਟੀ ਨੂੰ ਜਾਂਚ ਕਰ ਲਈ ਕਿਹਾ ਸੀ। ਉਨ੍ਹਾਂ ਦੇ ਨਿਰਦੇਸ਼ਾਂ ’ਤੇ ਸਿਹਤ ਵਿਭਾਗ ਵੱਲੋਂ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੇ ਆਪਣੀ ਰਿਪੋਰਟ ਵਿਚ ਕਰਮਚਾਰੀ ਦੀ ਨਲਾਇਕੀ ਲਈ ਦੋਸ਼ੀ ਪਾਇਆ।