ਕੈਨੇਡਾ ਪੜ੍ਹਾਈ ਕਰਨ ਆਏ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਦੀ ਮੰਦਭਾਗੀ ਖ਼ਬਰ ਨਾਲ ਭਾਈਚਾਰੇ ‘ਚ ਸੋਗ ਦੀ ਲਹਿਰ ਹੈ। ਕਾਨੇਸਟੋਗਾ ਕਾਲਜ਼ ਵਿਖੇ ਪੜ੍ਹਾਈ ਕਰ ਰਿਹਾ ਨੌਜਵਾਨ ਪੰਜਾਬ ਤੋਂ ਕਪੂਰਥਲੇ ਜ਼ਿਲ੍ਹੇ ਨਾਲ ਸਬੰਧਤ ਸੀਕੁਲਜੀਤ ਸਿੰਘ ਉਨਟਾਰੀਓ ਦੇ ਸ਼ਹਿਰ ਕਿਚਨਰ ਵਿਖੇ ਸਟੂਡੈਂਟ ਵੀਜ਼ਾ ‘ਤੇ ਆਇਆ ਸੀ।ਬੀਤੇ ਮੰਗਲਵਾਰ ਨੂੰ ਕੰਮ ਤੋਂ ਘਰ ਆਉਣ ਤੋਂ ਬਾਅਦ ਨੀਂਦ ‘ਚ ਕੁਲਜੀਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।