ਜਲੰਧਰ : ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਹਰ ਇੱਕ ਨਾਗਰਿਕ ਦਾ ਮੌਲਿਕ ਫਰਜ਼ ਹੈ,  ਸਰਕਾਰ ਵਲੋਂ ਆਦੇਸ਼ ਜਾਰੀ ਹੋਏ ਕਿ ਹਾਈ ਸਕਿਉਰਿਟੀ ਨੰਬਰ ਪਲੇਟ ਨਾ ਲੱਗੀ ਹੋਣ ਤੇ ਹੋਵੇਗਾ ਵਾਹਨਾਂ ਦਾ ਚਲਾਨ ਪੁਲਿਸ ਤੇ ਟਰਾਂਸਪੋਰਟ  ਅਫਸਰਾਂ ਵਲੋਂ ਕੱਟ ਦਿੱਤਾ ਜਾਵੇਗਾ।
   ਸ਼੍ਰੀ ਜੀਵਨ ਸ਼ਰਮਾ ਐਂਟੀ-ਕੁਰਪਸ਼ਨ ਸੋਸਾਇਟੀ (ਰਜਿ:) ਦੇ ਉਪ-ਪ੍ਰਧਾਨ ਤੇ ਕਾਂਗਰਸ ਪਾਰਟੀ ਦੇ ਐਨ ਆਰ ਆਈ ਤੇ ਸੋਸ਼ਲ ਮੀਡੀਆ ਦੇ ਉਪ-ਚੇਅਰਮੈਨ ਸ਼੍ਰੀ ਜੀਵਨ ਸ਼ਰਮਾ ਨੇ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਲੋਕਡਾਉਨ ਤੋਂ ਬਾਅਦ ਤਾਂ ਅਜੇ ਤੱਕ ਲੋਕਾਂ ਨੂੰ ਰੋਟੀ ਦੇ ਲਾਲੇ ਹੀ ਲਾਲੇ ਪਏ ਹੋਏ ਨੇ । ਬਹੁਤ ਸਾਰੇ ਲੋਕਾਂ ਦੀਆ ਨੌਕਰੀਆਂ ਹੀ ਚਲੀਆਂ ਗਈਆਂ ਹਨ ਜੋ ਕਿ ਬਹੁਤ ਹੀ ਥੋੜੀ ਤਨਖਾਹ ਤੇ ਨੌਕਰੀ ਕਰ ਰਹੇ ਹਨ, ਜਿਸ ਨਾਲ ਰੋਟੀ ਵੀ ਮਸਾਂ ਹੀ ਪੁਰੀ ਪੈਂਦੀ ਹੈ, ਪਰ ਸਰਕਾਰ ਦੇ ਨਵੇਂ ਆਦੇਸ਼ ਨੇ ਲੋਕਾਂ 'ਚ ਫਿਕਰ ਵਧਾ ਦਿੱਤਾ ਹੈ ਕਿ ਰੋਟੀ ਖਾਈਏ ਜਾਂ ਫੇਰ ਸਰਕਾਰੀ ਹੁਕਮਾਂ ਦੀ ਪਾਲਣਾ ਕਰੀਏ। ਸ਼੍ਰੀ ਜੀਵਨ ਸ਼ਰਮਾ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਇਸ ਸਾਲ ਦੇ ਅੰਤ ਤੱਕ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਵਾਉਣ ਦਾ ਲੋਕਾਂ ਨੂੰ ਸਮਾਂ ਦੇਵੇ ਤਾਂ ਜੋ ਕਿਸੀ ਤਰਾਂ ਤੰਗ ਹੋਏ ਬਗੈਰ ਲੋਕ ਆਪਨੇ-ਆਪਨੇ ਵਾਹਨਾਂ ਤੇ ਹਾਈ ਸਕਿਉਰਿਟੀ ਨੰਬਰ ਲਗਵਾ ਸੱਕਣ ਅਤੇ ਜੇਕਰ ਨਵੇਂ ਸਾਲ ਦੇ ਸ਼ੁਰੂ ਵਿਚ ਜੇਕਰ ਕਿਸੇ ਵੀ ਵਾਹਨ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਨਹੀਂ ਲੱਗੀ ਪਾਈ ਜਾਂਦੀ ਤਾਂ ਪ੍ਰਸ਼ਾਸਨ ਜਰੂਰ ਉਕਤ ਵਾਹਨ ਦਾ ਹਾਈ ਸਕਿਉਰਿਟੀ ਨੰਬਰ ਪਲੇਟ ਨਾ ਲੱਗੀ ਹੋਣ ਤੇ ਚਲਾਨ ਜਰੂਰ ਕੱਟੇ।