ਜਲੰਧਰ:- ਮਾਮਲਾ ਜਲੰਧਰ ਦੇ ਗੁਰਾਇਆ ਇਲਾਕੇ ਵਿਚ ਪੈਂਦੇ ਪਿੰਡ ਰੁੜਕਾ ਖੁਰਦ ਦਾ ਹੈ।
ਜਸਵਿੰਦਰ ਸਿੰਘ ਦੀ ਦੁਕਾਨ ਦੀ ਓਪਨਿੰਗ ਸੋਮਵਾਰ ਨੂੰ ਹੋਣੀ ਸੀ। ਐਤਵਾਰ ਰਾਤ ਹੀ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਢਾਈ ਲੱਖ ਦੇ ਨਵੇਂ ਕੱਪੜੇ ਚੋਰੀ ਕਰ ਲਏ।

ਦੁਕਾਨ ਦੇ ਮਾਲਿਕ ਨੇ ਦੱਸਿਆ ਕਿ ਉਹ ਸਵੇਰੇ ਸੈਰ ਕਰਨ ਲਈ ਘਰੋਂ ਨਿਕਲੇ ਸੀ। ਦੁਕਾਨ ਦੇਖੀ ਤਾਂ ਸ਼ਟਰ ਨੂੰ ਤਾਲੇ ਲੱਗੇ ਹੋਏ ਸਨ ਪਰ ਚੋਰ ਵਿਚਕਾਰੋਂ ਸ਼ਟਰ ਨੂੰ ਤੋੜ ਕੇ ਅੰਦਰੋਂ ਸਾਰਾ ਸਮਾਨ ਚੋਰੀ ਕਰਕੇ ਲੈ ਗਏ। ਦੁਕਾਨ ਵਿਚ ਪਾਏ ਸਾਰੇ ਕੱਪੜੇ ਚੋਰੀ ਕਰ ਕੇ ਲੈ ਗਏ।

ਮੌਕੇ ਦਾ ਮੁਆਇਨਾ ਕਰਨ ਪਹੁੰਚੇ ਏ ਐਸ ਆਈ ਓਮ ਪ੍ਰਕਾਸ਼ ਨੇ ਦੱਸਿਆ ਕਿ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ। ਇਸ ਵਿਚ ਇੱਕ ਕਾਰ ਦਿਖਾਈ ਵੀ ਦੇ ਰਹੀ ਹੈ। ਬਾਕੀ ਇਸ ਬਾਰੇ ਵਿਚ ਪੂਰੀ ਜਾਂਚ ਕਰਨ ਤੋਂ ਬਾਅਦ ਹੀ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ।