ਪੰਜਾਬ ਸਰਕਾਰ ਨੇ ਕੋਰੋਨਾ ਕਾਰਨ ਲਗਾਏ ਗਏ ਲਾਕਡਾਊਨ ਦੌਰਾਨ ਸਰਕਾਰੀ ਦਫਤਰਾਂ ਵਿਚ 50 ਫ਼ੀਸਦੀ ਸਟਾਫ਼ ਦੀ ਹਾਜ਼ਰੀ ਸਬੰਧੀ ਜਾਰੀ ਕੀਤੀ ਗਈਆਂ ਹਿਦਾਇਤਾਂ ਨੂੰ ਵਾਪਸ ਲੈ ਲਿਆ ਹੈ। ਹੁਣ ਸਰਕਾਰੀ ਦਫ਼ਤਰਾਂ ਵਿਚ ਆਮ ਦਿਨਾਂ ਦੀ ਤਰ੍ਹਾਂ 100 ਫ਼ੀਸਦੀ ਸਟਾਫ਼ ਹਾਜ਼ਰ ਹੋਵੇਗਾ। ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਜਾਰੀ ਕੀਤੀ ਗਈ ਚਿੱਠੀ ਮੁਤਾਬਕ 100 ਫ਼ੀਸਦੀ ਸਟਾਫ਼ ਨੂੰ ਦਫ਼ਤਰਾਂ ‘ਚ ਬੁਲਾਇਆ ਜਾਵੇਗਾ ਪਰ ਨਾਲ ਹੀ ਸਿਹਤ ਵਿਭਾਗ ਵਲੋਂ ਦਿੱਤੀਆਂ ਗਈਆਂ ਹਿਦਾਇਤਾਂ ਤਹਿਤ ਫੇਸ ਮਾਸਕ, ਹੈਂਡ ਸੈਨੀਟਾਈਜ਼ਰ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ।

ਇਸ ਨਾਲ ਸਰਕਾਰੀ ਦਫਤਰ ਜਾ ਕੇ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ ਜਿਨ੍ਹਾਂ ਨੂੰ ਸਟਾਫ ਘਟ ਹੋਣ ਕਾਰਨ ਦਫਤਰ ਦੇ ਜਿਆਦਾ ਚੱਕਰ ਮਾਰਨੇ ਪੈਂਦੇ ਸੀ।  ਇਸ ਦੇ ਨਾਲ ਹੀ ਕਈਂ ਮਹੀਨਿਆਂ ਤੋਂ ਛੁਟੀਆਂ ਦਾ ਅਨੰਦ ਲੈ ਰਹੇ ਸਰਕਾਰੀ ਬਾਬੂਆਂ ਨੂੰ ਵੀ ਹੁਣ ਰੋਜ਼ ਦਫਤਰਾਂ ਵਿਚ ਬੈਠ ਕੇ ਕੰਮ ਕਰਨਾ ਪਵੇਗਾ| ਲੋਕਾਂ ਨੇ ਪੰਜਾਬ ਸਰਕਾਰ ਦੇ ਇਸ ਫੈਂਸਲੇ ਦਾ ਸੁਆਗਤ ਕੀਤਾ ਹੈ |