ਜਲੰਧਰ:- ਅੱਜ ਕਿਸਾਨਾਂ ਨੇ ਇੱਕ ਰੈਲੀ ਕੱਢੀ ਤੇ ਜਲੰਧਰ ਪਿਮਸ ਹਸਪਤਾਲ ਦੇ ਸਹਾਮਣੇ ਰਿਲਾਇੰਸ ਮਾਲ ਨੂੰ ਬੰਦ ਕਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਗਈ ਤੇ ਕਿਸਾਨਾਂ ਨੂੰ ਮਾਲ ਦੇ ਅੰਦਰੋਂ ਦਾਖਲ ਹੋਣ ਤੋਂ ਰੋਕਿਆ।

ਕਿਸਾਨ ਦਾ ਕਹਿਣਾ ਹੈ ਕਿ ਮੋਦੀ ਨੇ ਅੰਬਾਨੀ ਤੇ ਅਡਾਨੀ ਨਾਲ ਸਾਂਝ ਪਾਈ ਹੈ। ਇਸ ਲਈ ਕਾਨੂੰਨ ਬਣਾ ਕੇ ਖੇਤੀਬਾੜੀ ਨੂੰ ਅੰਬਾਨੀ ਤੇ ਅਡਾਨੀ ਦੇ ਹੱਥਾਂ ਵਿੱਚ ਦੇਣਾ ਚਾਹੁੰਦਾ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਰਾਜਨੀਤੀ ਕਰ ਰਹੀਆਂ ਹਨ ਤੇ ਕਿਸਾਨਾਂ ਬਾਰੇ ਕੋਈ ਕੁਝ ਵੀ ਨਹੀਂ ਸੋਚ ਰਿਹਾ। ਕਿਸਾਨਾਂ ਕੋਲ ਸਮਾਂ ਨਾ ਹੋਣ ਦੇ ਬਾਬਜੂਦ  ਮਜਬੂਰੀ ਵਿੱਚ ਸੜਕਾਂ ਤੇ ਉਤਰਨਾ ਪੈ ਰਿਹਾ ਹੈ। ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਭਾਵੇ ਖੇਤੀਬਾੜੀ ਕਾਨੂੰਨ ਬਣ ਗਏ ਹਨ ਪਰ ਜਿੰਨਾ ਚਿਰ ਇਹ ਰੱਦ ਨਹੀਂ ਹੁੰਦੇ ਅਸੀਂ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਾਂਗੇ।