ਕਿਸਾਨਾਂ ਨਾਲ ਗੱਲਬਾਤ ਲਈ ਇੱਕ ਵਾਰ ਫਿਰ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਸੱਦਿਆ ਹੈ। ਖੇਤੀਬਾੜੀ ਸਕੱਤਰ ਨੇ ਕਿਸਾਨਾਂ ਨੂੰ ਈਮੇਲ ਤੇ ਵਟਸਐਪ ਜ਼ਰੀਏ ਸੱਦਾ ਭੇਜਿਆ ਹੈ। ਇਸ ਵਾਰ 14 ਅਕਤੂਬਰ ਨੂੰ ਸੇਵਰ ਸਾਢੇ 11 ਵਜੇ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ। ਚਿੱਠੀ 'ਚ ਲਿਖਿਆ ਕਿ ਭਾਰਤ ਸਰਕਾਰ ਖੇਤੀ ਨੂੰ ਲੈ ਕੇ ਹਮੇਸ਼ਾ ਗੰਭੀਰ ਹੈ। ਇਸ ਲਈ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਉਤਸੁਕ ਹੈ। ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ 14 ਅਕਤੂਬਰ ਸਵੇਰ ਸਾਢੇ 11 ਵਜੇ ਕਮਰਾ ਨੰਬਰ 142, ਖੇਤੀ ਮੰਤਰਾਲਾ, ਨਵੀਂ ਦਿੱਲੀ ਪਹੁੰਚਿਆ ਜਾਵੇ।