ਨਿਊ ਦਿੱਲੀ:-  ਦੁਨੀਆਂ ਭਾਰਤ ਦੇ ਵਿੱਚ ਬੇਸ਼ਕੀਮਤੀ ਚੀਜ਼ਾਂ ਪਈਆਂ ਨੇ ਜਿਸ ਨੂੰ ਪਾਉਣ ਦੀ ਹਰ ਕਿਸੇ ਦੀ ਲਾਲਸਾ ਰਹਿੰਦੀ ਹੈ। ਕਈ ਵਾਰ ਤਾਂ ਲੋਕ ਉਨ੍ਹਾਂ ਚੀਜ਼ਾਂ ਦੇ ਡੁਪਲਿਕੇਟ ਪ੍ਰਿੰਟ ਤਿਆਰ ਕਰ ਲੈਂਦੇ ਹਨ। ਮਹਿੰਗੀਆਂ ਚੀਜ਼ਾਂ ਦੇ ਡੁਪਲੀਕੇਟ ਦੀ ਤਾਂ ਗੱਲ ਠੀਕ ਹੈ ਕਿ ਪਰ ਅੱਜ ਕੱਲ ਲੋਕ ਕੁਝ ਕੁ ਪੈਸਿਆਂ ਵਿੱਚ ਆਉਣ ਵਾਲੀ ਚੀਜ਼ ਦੀ ਵੀ ਨਕਲ ਕਰ ਬੈਠਦੇ ਹਨ। ਭਾਰਤ ਸਰਕਾਰ ਵੱਲੋਂ ਹੁਣ ਅਜਿਹੇ ਲੋਕਾਂ ‘ਤੇ ਨਕੇਲ ਕੱਸੀ ਜਾਵੇਗੀ ਜੋ ਹਾਈ ਸਕਿਉਰਿਟੀ ਨੰਬਰ ਪਲੇਟਾਂ ਦੀ ਨਕਲ ਬਣਾਉਣ ਦਾ ਕੰਮ ਕਰਦੇ ਹਨ।
ਪੰਜਾਬ ਸੂਬੇ ਦੇ ਵਿੱਚ ਹਾਈ ਸਕਿਉਰਿਟੀ ਨੰਬਰ ਪਲੇਟਾਂ ਨੂੰ ਲੈ ਕੇ ਸਰਕਾਰ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਵਾਹਨ ਮਾਲਕਾਂ ਨੂੰ ਨਿਰਧਾਰਿਤ ਮਿਤੀ ਤੱਕ ਆਪਣੇ ਵਾਹਨਾਂ ‘ਤੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਨੂੰ ਲਗਵਾਉਣਾ ਲਾਜ਼ਮੀ ਸੀ। ਪਰ ਕੁਝ ਲੋਕ ਥੋੜੇ ਜਿਹੇ ਪੈਸੇ ਬਚਾਉਣ ਦੀ ਖਾਤਰ ਜ਼ਿਆਦਾ ਵੱਡਾ ਪੰਗਾ ਲੈ ਬੈਠੇ ਹਨ।ਹੁਣ ਉਹ ਦੁਕਾਨਦਾਰ ਜਾਂ ਕਾਰੀਗਰ ਬਖਸ਼ੇ ਨਹੀਂ ਜਾਣਗੇ ਜੋ ਡੁਪਲੀਕੇਟ ਹਾਈ ਸਕਿਉਰਿਟੀ ਨੰਬਰ ਪਲੇਟਾਂ ਬਣਾਉਣ ਦਾ ਧੰਦਾ ਕਰਦੇ ਹਨ। ਇਸ ਸਬੰਧੀ ਮਹਿਕਮੇ ਵੱਲੋਂ ਸਾਰੇ ਜਿਲ੍ਹਿਆਂ ਵਿੱਚ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਜਿਸ ਵਿੱਚ ਸਾਫ਼ ਕਿਹਾ ਗਿਆ ਹੈ ਕਿ ਵਾਹਨਾਂ ਦੀ ਲਗਾਤਾਰ ਜਾਂਚ ਕਰਨ ਅਤੇ ਨਾਲ ਹੀ ਨੰਬਰ ਪਲੇਟਾਂ ਦੀ ਨਕਲ ਬਣਾਉਣ ਵਾਲਿਆਂ ਦੀ ਪਛਾਣ ਕਰਕੇ ਸਬੰਧਤ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ।ਤਾਂ ਜੋ ਇਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ। ਲੁਧਿਆਣਾ ਜ਼ਿਲ੍ਹੇ ਦੇ ਸੈਕਟਰ-32 ਦੇ ਫਿਟਮੈਂਟ ਸੈਂਟਰ ਤੋਂ ਕੰਪਨੀ ਨੇ ਸੁਪਰਵਾਈਜ਼ਰ ਸਮੇਤ ਕਈ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕੱਢ ਮਾਰਿਆ ਹੈ। ਜਿਨ੍ਹਾਂ ਉਪਰ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਨੇ ਵਾਹਨਾਂ ਦੀ ਰਜਿਸਟ੍ਰੇਸ਼ਨ ਮੁਤਾਬਕ ਨੰਬਰ ਪਲੇਟਾਂ ਨਹੀਂ ਤਿਆਰ ਕੀਤੀਆਂ। ਪੂਰੇ ਪੰਜਾਬ ਦੇ ਵਿੱਚ ਅਜਿਹੇ ਹੀ ਗਲਤ ਤਰੀਕੇ ਦੇ ਨਾਲ ਬਣਾਈਆਂ ਗਈਆਂ ਹਾਈ ਸਕਿਉਰਿਟੀ ਨੰਬਰ ਪਲੇਟਾਂ ਵਾਹਨਾਂ ਅੱਗੇ ਲੱਗੀਆਂ ਹਨ ਜਿਨ੍ਹਾਂ ਨੂੰ ਬਦਲਾਉਣ ਲਈ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਹਨ।ਇਸ ਦੇ ਨਾਲ ਇਹ ਸ਼ਿਕਾਇਤ ਵੀ ਮਿਲੀ ਹੈ ਕਿ ਕੁਝ ਲੋਕ ਮਿਲਦੀਆਂ-ਜੁਲਦੀਆਂ ਨੰਬਰ ਪਲੇਟਾਂ ਆਪਣੇ ਵਾਹਨਾਂ ‘ਤੇ ਲਗਵਾ ਕੇ ਘੁੰਮ ਰਹੇ ਹਨ। ਜਿਸ ਕਾਰਨ ਹਾਈ ਸਕਿਉਰਿਟੀ ਨੰਬਰ ਪਲੇਟ ਬਣਾਉਣ ਵਾਲੀ ਕੰਪਨੀ ਦੀ ਬਦਨਾਮੀ ਹੋ ਰਹੀ ਹੈ।ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਇਸ ਕੇਸ ਵਿੱਚ ਮਹਿਕਮੇ ਵੱਲੋਂ ਹੁਕਮ ਜਾਰੀ ਕਰਦਿਆਂ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਇਹ ਆਦੇਸ਼ ਦਿੱਤੇ ਹਨ ਕਿ ਨਕਲੀ ਪਲੇਟਾਂ ਆਉਣ ਵਾਲੇ ਗ਼ਲਤ ਅਨਸਰਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।