ਲੁਧਿਆਣਾ :- ਮਹਾਨਗਰ ‘ਚ ਦਿਨ ਚੜ੍ਹਦਿਆਂ ਸਾਰ ਹੀ ਲੁੱਟ ਦੀ ਅਜਿਹੀ ਵਾਰਦਾਤ ਵਾਪਰੀ, ਜਿਸ ਨੇ ਸ਼ਹਿਰਵਾਸੀਆਂ ‘ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਤਾਜ਼ਾ ਮਾਮਲਾ ਦੁਗਰੀ ਰੋਡ ਸਥਿਤ ਮੁਥੂਟ ਫਾਈਨਾਂਸ ਦੇ ਦਫ਼ਤਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸਵੇਰੇ ਲਗਭਗ 9 ਵਜੇ 6 ਹਥਿਆਰਬੰਦ ਲੁਟੇਰੇ ਦਫਤਰ ਦੇ ਅੰਦਰ ਦਾਖਲ ਹੋ ਗਏ ਤੇ ਆਉਂਦਿਆਂ ਹੀ ਬੈਗ ਵਿਚ ਸੋਨਾ ਭਰਨਾ ਸ਼ੁਰੂ ਕਰ ਦਿੱਤਾ , ਜਦੋਂ ਸਟਾਫ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਬੰਧਕ ਬਣਾ ਲਿਆ। ਹਾਲਾਂਕਿ ਜਦੋਂ ਲੁਟੇਰੇ ਭੱਜਣ ਲੱਗੇ ਤਾਂ ਮੁਲਾਜ਼ਮ ਅਤੇ ਹੋਰ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ 3 ਲੁਟੇਰਿਆਂ ਨੂੰ ਕਾਬੂ ਕਰ ਲਿਆ ਪਰ ਫਿਰ ਵੀ ਲੁਟੇਰੇ 30 ਕਿਲੋ ਸੋਨਾ ਲੁੱਟਣ ‘ਚ ਸਫਲ ਹੋਏ ਹਨ। ਦੱਸ ਦੇਈਏ ਕਿ ਇਹ ਲੁਟੇਰੇ 15 ਕਰੋੜ ਰੁਪਏ ਦਾ ਸੋਨਾ ਲੁੱਟਣ ਪਹੁੰਚੇ ਸੀ।