ਇਸ ਉਦੇਸ਼ ਨਾਲ ਸਰਕਾਰ ਦੁਆਰਾ ਪਹਿਲੀ ਵਾਰੀ ਬਿਜਲੀ ਖਪਤਕਾਰਾਂ ਦੇ ਅਧਿਕਾਰ ਨਿਯਮ, 2020 ਦਾ ਇੱਕ ਖਰੜਾ ਤਿਆਰ ਕੀਤਾ ਗਿਆ ਹੈ। ਬਿਜਲੀ ਮੰਤਰਾਲੇ ਨੇ 30 ਸਤੰਬਰ 2020 ਤੱਕ ਖਪਤਕਾਰਾਂ ਤੋਂ ਸੁਝਾਅ / ਵਿਚਾਰ / ਟਿਪਣੀਆਂ ਮੰਗੇ ਹਨ। ਇਸ ਬਾਰੇ ਖਰੜਾ ਮੰਤਰਾਲੇ ਨੇ 9 ਸਤੰਬਰ 2020 ਨੂੰ ਜਾਰੀ ਕੀਤਾ ਸੀ। ਉਨ੍ਹਾਂ ਨੂੰ ਆਉਣ ਵਾਲੇ ਸਾਰੇ ਸੁਝਾਵਾਂ ਅਤੇ ਪ੍ਰਸਤਾਵਾਂ ਨੂੰ ਧਿਆਨ ਵਿਚ ਰੱਖਦਿਆਂ ਅੰਤਮ ਰੂਪ ਦਿੱਤਾ ਜਾਵੇਗਾ।