ਜਲੰਧਰ (P.S.Duggal) ਕਰਮ ਕੌਰ* ਨੇ ਦੱਸਿਆ ਕੀ ਉਹ ਆਉਣ ਵਾਲੀ ਹਿੰਦੀ ਲਘੂ ਫਿਲਮ #ਦੁਵਿਧਾ# ਵਿੱਚ ਜਲਦੀ ਹੀ ਦਰਸ਼ਕਾਂ ਦੇ ਰੂਬਰੂ ਹੋਵੇਗੀ। ਉਹਨਾ ਨੇ ਦੱਸਿਆ ਕਿ ਇਸ ਫਿਲਮ ਵਿਚ ਮੇਰਾ ਕਿਰਦਾਰ ਇਕ ਗਰੀਬ ਮਹਿਲਾਂ ਦਾ ਹੈ ਜਿਸ ਦਾ ਪਰਿਵਾਰ ਬਹੁਤ ਗਰੀਬ ਹੈ ਜ਼ੋ ਆਪਣੀ ਜ਼ਿੰਦਗੀ ਨਾਲ ਬਹੁਤ ਸੰਘਰਸ਼ ਕਰ ਰਿਹਾ ਹੈ , ਇਹ ਫਿਲਮ ਲੋਕਡਾਉਨ ਦੋਰਾਨ ਅਸਲ ਘਟਨਾਵਾਂ ਤੋਂ ਪੇ੍ਰਿਤ ਹੋ ਕੇ ਬਣਾਈ ਗਈ ਹੈ ਜਦੋ ਦਰਸ਼ਕ ਫਿਲਮ ਨੂੰ ਦੇਖਨਗੇ ਸੱਭ ਨੂੰ ਕਿਤੇ ਨਾ ਕਿਤੇ  ਆਪਣੀ ਹੀ ਕਹਾਣੀ ਲੱਗੇਗੀ। ਮੈਨੂੰ ਪੁਰੀ ਆਸ ਹੈ ਕਿ ਮੇਰਾ ਇਹ ਕਿਰਦਾਰ ਸੱਭ ਨੂੰ ਪਸੰਦ ਆਵੇਗਾ। ਇਸ ਫਿਲਮ ਦੇ ਮੁੱਖ ਕਲਾਕਾਰ ਮਨੀਸ਼ ਲੱਲਰ,ਕਰਮ ਕੌਰ, ਕੋਮਲ ਪਾਹੁਜਾ, ਪਰਮਜੀਤ ਕੌਰ, ਪ੍ਰੋਡਿਊਸਰ ਨੇ ਹਰਮਿੰਦਰ ਚੋਹਾਨ, ਡਾਇਰੈਕਟਰ ਜੋਹਨ, ਅਸਿਸਟੈਂਟ ਡਾਇਰੈਕਟਰ ਸਚਿਨ ਪਦੱਮ, ਪੋ੍ਡਕਸ਼ਨ ਮੈਨੇਜਰ ਚੰਦਨ,  ਡੀ ਓ ਪੀ ਸ਼ੈਲੀ ਧਿਮਾਨ, ਪੋਸਟਰ ਐਡਿਟਰ ਹਿਡਨ ਹੀਰੋਜ਼ ਇਸ ਫਿਲਮ ਨੂੰ #ਨਵਜੋਵਨ ਇਨਟਰਟੇਨਮੈਂਟ# ਵਲੋਂ ਪੇਸ਼ ਕੀਤਾ ਜਾਵੇਗਾ।  ਫਿਲਮ *ਦੁਵਿਧਾ* ਜ਼ਰੂਰ ਦੇਖਣਾ। ਮੈਂ ਆਸ ਕਰਦੀ ਹਾਂ ਕਿ ਜਿਵੇਂ ਪਹਿਲੀ ਪੰਜਾਬੀ ਫਿਲਮ *ਤੇਰੀ ਮੇਰੀ ਜੋੜੀ*  ਨੂੰ ਦਰਸ਼ਕਾ ਨੇ ਪਿਆਰ ਦਿੱਤਾ ਸੀ।  ਉਸੇ ਤਰ੍ਹਾਂ ਹਿੰਦੀ ਫਿਲਮ #ਦੁਵਿਧਾ# ਨੂੰ ਵੀ ਪਿਆਰ ਦੇਵੋਗੇ