ਅੰਮ੍ਰਿਤਸਰ .ਕੋਰੋਨਾ ਦੇ ਖਤਰੇ ਨੂੰ ਦੇਖਦਿਆਂ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਿਰਧਾਰਿਤ ਸਾਰੇ ਸਤਿਸੰਗ ਪ੍ਰੋਗਰਾਮ ਫਰਵਰੀ 2021 ਤੱਕ ਰੱਦ ਕਰ ਦਿੱਤੇ। 

 ਇਸ ਤੋਂ ਇਲਾਵਾ  ਨਾਮ-ਦਾਨ ਦੇਣ ਦੇ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ। ਇਸ ਸਬੰਧੀ ਡੇਰੇ ਵਲੋਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਪੰਜਾਬ ਤੋਂ ਇਲਾਵਾ ਵੱਖ-ਵੱਖ ਸੂਬਿਆਂ ’ਚ ਸਥਿਤ ਸਾਰੇ ਸਤਿਸੰਗ ਘਰਾਂ ‘ਚ ਵੀ ਫਰਵਰੀ-2021 ਤੱਕ ਸਤਿਸੰਗ ਨਹੀਂ ਕਰਵਾਇਆ ਜਾਵੇਗਾ। ਇਸ ਦੌਰਾਨ ਡੇਰੇ ‘ਚ ਸੰਗਤ ਦੀ ਐਂਟਰੀ ਵੀ ਨਹੀਂ ਹੋਵੇਗੀ। ਇਸ ਮਿਆਦ ਦੌਰਾਨ ਡੇਰੇ ਦੇ ਸਾਰੇ ਹੋਸਟਲ, ਸਰਾਵਾਂ ਅਤੇ ਸ਼ੈੱਡਾਂ ਵੀ ਬੰਦ ਰਹਿਣਗੀਆਂ।