ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਕਸ਼ਮੀਰ ਕੁਮਾਰ,ਕੋਆਰਡੀਨੇਟਰ ਦੀ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਚਲਾਈ ਗਈ ਉੱਨਤ ਭਾਰਤ ਅਭਿਆਨ ਸਕੀਮ ਤਹਿਤ ਸਟਾਫ਼ ਅਤੇ ਵਿੱਦਿਆਰਥੀਆਂ ਨੂੰ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਜਾਣ ਵਾਲੀ ਨਵੀਂ ਸਿੱਖਿਆ ਨੀਤੀ-2020 ਬਾਰੇ ਪਿੰਡਾਂ ਦੇ ਲੋਕਾ ਨੂੰ ਜਾਗਰੂਕ ਕੀਤਾ ਗਿਆ। 
ਇਸ ਮੁਹਿੰਮ ਵਿੱਚ ਸੀ.ਡੀ.ਵੀ.ਪੀ ਵਿਭਾਗ ਵਲੋਂ ਆਪਣੇ ਪ੍ਰਸਾਰ ਕੇਂਦਰਾਂ ਵਿੱਚ ਮਾਹਿਰਾਂ ਦੀ ਮੱਦਦ ਨਾਲ 5 ਵੈਬੀਨਾਰ ਆਯੋਜਿਤ ਕੀਤੇ ਗਏ। ਜਿਨ੍ਹਾਂ ਵਿੱਚ 176 ਵਿੱਦਿਆਰਥੀਆਂ ਅਤੇ 18 ਸਟਾਫ਼ ਮੈਂਬਰਾਂ ਨੇ ਹਿੱਸਾ ਲਿਆ ਅਤੇ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ। ਇਸ ਨਵੀਂ ਸਿੱਖਿਆ ਨੀਤੀ-2020 ਦਾ ਮੁੱਖ ਮੰਤਵ ਸਿੱਖਿਆ ਨੂੰ ਸੰਸਾਰ ਦੀ ਸੋਚ ਦੇ ਸੰਗਤ ਕਰਨਾ ਅਤੇ ਨੋਜਵਾਨਾਂ ਨੂੰ ਰੋਜਗਾਰ ਦੇ ਕਾਬਿਲ ਬਨਾਉਣਾ ਹੈ ਤਾਂਕਿ ਸਾਡਾ ਦੇਸ਼ ਬੁਲੰਦੀਆਂ ਛੂਹ ਸਕੇ। ਇਸ ਸਕੀਮ ਵਿੱਚ ਵਿੱਦਿਆ ਨੂੰ ਸੋਖੀ ਅਤੇ ਸੁਚੱਜੀ ਕੀਤਾ ਗਿਆ ਹੈ ਤਾਂਕਿ ਸਾਰੇ ਇਸ ਨੂੰ ਪ੍ਰਾਪਤ ਕਰਕੇ ਰੋਜਗਾਰ ਦੇ ਕਾਬਿਲ ਬਣ ਸਕਣ। ਇਸ ਨਵੀ ਸਕੀਮ ਵਿਚ ਬੱਚਿਆ ਦਾ ਦਿਮਾਗੀ ਬੋਝ ਘਟਾ ਕੇ ਖੇਡਾਂ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਨਾਲ ਜੋੜਿਆ ਗਿਆ ਹੈ। ਪਿੰਡਾਂ ਦੇ ਲੋਕਾਂ ਨੂੰ ਇਸ ਸਕੀਮ ਪ੍ਰਤੀ ਜਾਗਰੂਕ ਕਰਨ ਲਈ ਪ੍ਰਸਾਰ ਕੇਂਦਰਾਂ ਤੋਂ ਕਲੱਸਟਰ ਬਣਾਏ ਗਏ ਹਨ। ਇਸ ਮੁੰਹਿਮ ਨੂੰ ਨੇਪਰੇ ਚੜਾਉਣ ਲਈ ਸੁਖਦੇਵ ਸਿੰਘ(ਭੋਗਪੁਰ), ਹਰਪ੍ਰੀਤ ਸਿੰਘ(ਪਰ), ਨਰਿੰਦਰ ਪਾਲ ਸਿੰਘ(ਜੰਲਧਰ ਕੈਂਟ), ਰਸ਼ਪਾਲ ਸਿੰਘ(ਢਿਲਵਾ), ਸੋਨਲ(ਜੰਧਰ ਕੈਂਟ), ਅਨੀਤਾ, ਸੁਰਕਸ਼ਾ ਕਾਲੀਆ (ਸੰਗਰਾਵਾਂ), ਅਖਿਲ ਭਾਟੀਆ (ਮਾਗੇਵਾਲ), ਸੁਰੇਸ਼ ਕੁਮਾਰ (ਤੱਲਣ) ਅਤੇ ਨੇਹਾ (ਸਗੋਂਵਾਲ) ਨੇ ਪੂਰਾ-ਪੂਰਾ ਸਹਿਯੋਗ ਕੀਤਾ।