1 ਅਕਤੂਬਰ 2020 ਤੋਂ ਗਲੀ-ਮੁਹੱਲਿਆਂ ਵਿਚ ਵੀ ਮਠਿਆਈਆਂ ਦੀਆਂ ਦੁਕਾਨਾਂ ਨੂੰ ਪਰਾਤਾਂ ਅਤੇ ਡੱਬਿਆਂ ਵਿੱਚ ਰੱਖੀਆਂ ਮਠਿਆਈਆਂ ਦੀ 'ਨਿਰਮਾਣ ਮਿਤੀ' ਅਤੇ ' ਵਰਤੋਂ ਦੀ ਮਿਆਦ ਜਿਹੇ ਵੇਰਵਿਆਂ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਮੌਜੂਦਾ ਸਮੇਂ, ਡੱਬਾਬੰਦ ਮਿਠਾਈਆਂ ਦੇ ਬਕਸੇ ਉਤੇ ਇਨ੍ਹਾਂ ਵੇਰਵਿਆਂ ਦਾ ਜ਼ਿਕਰ ਕਰਨਾ ਲਾਜ਼ਮੀ ਹੈ।
ਸਰਕਾਰ ਨੇ ਹੁਣ ਹਲਵਾਈਆਂ ਦੀਆਂ ਦੁਕਾਨਾਂ ਉਤੇ ਮਿਲਣ ਵਾਲੇ ਖਾਣ-ਪੀਣ ਵਾਲੇ ਸਾਮਾਨ ਦੀ ਗੁਣਵੱਤਾ ਵਿਚ ਸੁਧਾਰ ਕਰਨ ਲਈ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ।